ਖ਼ਾਕਸਾਰ

ਫਰਵਰੀ 27, 2010

ਇਹ ਬੰਦਾ ਪੱਤਰਕਾਰ ਹੈ, ਪਰ ਸ਼ਾਇਰੀ, ਨਾਟਕ ਅਤੇ ਫ਼ਿਲਮਾਂ ਇਸ ਦਾ ਸ਼ੌਕ ਨਹੀਂ, ਜਨੂੰਨ ਜਿਹਾ ਬਣੇ ਰਹੇ।  ਇਸ ਨੇ ‘ਮੌਨ ਅਵੱਸਥਾ ਦੇ ਸੰਵਾਦ’ ਨਾਂ ਦਾ ਇਕ ਕਾਵਿ ਸੰਗ੍ਰਹਿ, ਜਿਸ ਵਿਚ ਨਜ਼ਮਾਂ,ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ ਅਤੇ’ਸਭ ਤੋਂ ਗੰਦੀ ਗਾਲ਼’ ਨਾਂ ਦਾ ਇਕ ਨਾਟਕ ਸੰਗ੍ਰਹਿ, ਜਿਸ ਵਿਚ ਇਕ ਸਟੇਜ ਨਾਟਕ, ਦੋ ਰੇਡੀਓ ਨਾਟਕ ਅਤੇ ਇਕ ਸਕਰੀਨ ਪਲੇ ਸ਼ਾਮਲ ਹੈ, ਲਿਖੇ ਹੋਏ ਹਨ।ਕੋਈ ਬੱਤੀ-ਤੇਤੀ ਸਾਲ ਪੰਜਾਬੀ ਦੇ ਕੁੱਝ ਅਖ਼ਬਾਰਾਂ ਦੇ ਸੰਪਾਦਕੀ ਅਮਲਿਆਂ ਵਿਚ ਖ਼ਬਰਾਂ ਤੇ ਫੀਚਰਾਂ ਉੱਤੇ ਕਲਮ ਵਾਹੁਣ ਦੇ ਨਾਲ-ਨਾਲ ਕਈ ਸਾਲ ਪੰਜਾਬੀ ਤੇ ਹਿੰਦੀ ਫ਼ਿਲਮਾਂ ਦੀ ਕਲਮੀ ਚੀਰ-ਫਾੜ ਕਰਦਾ ਰਿਹਾ ਇਹ ਬੰਦਾ ‘ਮਾਹੌਲ ਠੀਕ ਹੈ’, ‘ਜ਼ੋਰਾਵਰ’ ਜਿਹੀਆਂ ਪੰਜਾਬੀ ਫੀਚਰ ਫ਼ਿਲਮਾਂ ਅਤੇ ‘ਕੰਮੋ’ ਨਾਂ ਦੀ ਟੈਲੀ ਫ਼ਿਲਮ ਦੀਆਂ ਸਕਰਿਪਟਸ ਲਿਖ ਚੁੱਕਾ ਹੈ।

ਆਕਾਸ਼ਵਾਣੀ ਦੇ ਸਾਲਾਨਾ ਨਾਟਕ ਲਿਖਣ ਮੁਕਾਬਲੇ ਵਿਚ ਇਸ ਬੰਦੇ ਵਲੋਂ ਲਿਖੇ ਹੋਏ ਰੇਡੀਓ ਨਾਟਕ ‘ਇਸ਼ਤਿਹਾਰ’ ਨੂੰ ਸੂਚਨਾ ਤੇ ਪ੍ਰਸਾਰਣ ਵਿਭਾਗ ਵਲੋਂ ਨੈਸ਼ਨਲ ਐਵਾਰਡ ਵੀ ਦਿੱਤਾ ਜਾ ਚੁੱਕਾ ਹੈ। ਹਾਲ ਹੀ ਵਿਚ ਇਸ ਕਲਮਕਾਰ ਨੇ ਸ਼ਹੀਦ ਬਾਬਾ ਬੂਝਾ ਸਿੰਘ ਦੇ ਜੀਵਨ ਦੇ ਆਧਾਰ ’ਤੇ ਇਕ ਫੀਚਰ ਫਿਲਮ ‘ਬਾਬਾ ਇਨਕਲਾਬ ਸਿੰਘ’ ਬਣਾਏ ਜਾਣ ਲਈ ਸਕਰਿਪਟ ਲਿਖੀ ਹੈ ਤੇ ਇਸ ਫ਼ਿਲਮ ਦੀ ਡਾਇਰੈਕਸ਼ਨ ਦੀ ਜ਼ਿੰਮੇਵਾਰੀ ਵੀ ਇਸੇ ਹੀ ਸ਼ਖ਼ਸ ਵਲੋਂ ਨਿਭਾਈ ਜਾਣੀ ਹੈ। ਇਸ ਵੇਲ਼ੇ ਇਹ ਬੰਦਾ ਇਕ ਕਾਮੇਡੀ ਪੰਜਾਬੀ ਫ਼ਿਲਮ ‘ਇਸ਼ਕ ਦੀ ਨਵੀਓਂ ਨਵੀਂ ਬਹਾਰ’ ਦੀ ਕਹਾਣੀ ਲਿਖ ਕੇ ਉਸ ਦੀ ਪਟਕਥਾ ਲਿਖ ਰਿਹਾ ਹੈ।

ਉਸ ਨੇ ਆਪਣੇ ਬਾਰੇ ਹੋਰ ਵੇਰਵਾ ਹਾਲ ਦੀ ਘੜੀ ਨਾ ਦੇਣ ਲਈ ਕਹਿ ਦਿੱਤਾ ਹੈ।

—-

ਉਸ ਦਾ ਜੇਬੀ ਫੋਨ ਨੰਬਰ :98159 98659,

ਟਿੱਪਣੀ ਕਰੋ